ਨੈਸ਼ਨਲ

ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ-ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਕਰਵਾਵਾਂਗੇ ਰਿਹਾਈ- ਸਰਨਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 09, 2026 07:00 PM

ਨਵੀਂ ਦਿੱਲੀ- ਬੰਦੀ ਛੋੜ ਦਿਵਸ ਮੌਕੇ ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ਾਲ ਸੰਗਤੀ ਅਰਦਾਸ ਕੀਤੀ ਗਈ। ਗੁਰੂ ਜਸ ਗਾਇਨ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾਵੇਗੀ, ਭਾਵੇਂ ਸਰਕਾਰ ਇਕੱਲਿਆਂ ਬਣੇ ਜਾਂ ਗੱਠਜੋੜ ਨਾਲ। ਉਨ੍ਹਾਂ ਸਰਕਾਰਾਂ ਦੀ ਢਿੱਲ ਨੂੰ ਰਿਹਾਈ ਵਿੱਚ ਹੋ ਰਹੀ ਦੇਰੀ ਦਾ ਕਾਰਨ ਦੱਸਦਿਆਂ ਕਿਹਾ ਕਿ ਜੇਕਰ ਪੰਥਕ ਧਿਰਾਂ ਇਕਜੁੱਟ ਹੋ ਕੇ ਕੇਂਦਰ ਤੱਕ ਪਹੁੰਚ ਕਰਨ ਤਾਂ ਅਗਲੇ ਮਹੀਨੇ ਤੱਕ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਰਾਹ ਖੁੱਲ੍ਹ ਸਕਦਾ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਮਾਤਾ ਜੀ ਨਾਲ ਮੁਲਾਕਾਤ ਲਈ ਸਿਰਫ਼ ਛੇ ਘੰਟਿਆਂ ਦੀ ਪੈਰੋਲ ਦੇਣ ਨੂੰ ਨਾਕਾਫ਼ੀ ਦੱਸਦਿਆਂ ਉਨ੍ਹਾਂ ਘੱਟੋ-ਘੱਟ ਦੋ ਤੋਂ ਚਾਰ ਦਿਨ ਦੀ ਪੈਰੋਲ ਦੀ ਮੰਗ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ 2018 ਤੋਂ ਚੱਲ ਰਹੇ ਇਸ ਅਰਦਾਸ ਸਮਾਗਮ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਵਾਰ-ਵਾਰ ਪੈਰੋਲ ਅਤੇ ਹੋਰਨਾਂ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਕਾਨੂੰਨੀ ਰਿਆਇਤਾਂ ਮਿਲ ਸਕਦੀਆਂ ਹਨ ਤਾਂ ਸਿੱਖ ਬੰਦੀਆਂ ਨਾਲ ਵੱਖਰਾ ਸਲੂਕ ਕਿਉਂ? ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸਿੰਘ ਜਾਣਦੇ ਹਨ ਕਿ ਉਨ੍ਹਾਂ ਨੇ ਕਿਹੜੇ ਰਾਹ ਤੁਰਨਾ ਹੈ, ਸਰਕਾਰਾਂ ਅਜਿਹੇ ਹਾਲਾਤ ਪੈਦਾ ਕਰਨ ਤੋਂ ਗੁਰੇਜ਼ ਕਰਨ। ਮਨੁੱਖੀ ਅਧਿਕਾਰ ਕਾਰਕੁੰਨ ਡਾ. ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਇਸ ਮੌਕੇ ਸੰਗਤਾਂ ਨੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਫੜ ਕੇ ਰਿਹਾਈ ਦੀ ਮੰਗ ਉਭਾਰੀ। ਦਿੱਲੀ ਕਮੇਟੀ ਮੈਂਬਰਾਂ, ਸਿੰਘ ਸਭਾਵਾਂ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਹਾਜ਼ਰੀ ਭਰੀ।

Have something to say? Post your comment

 
 

ਨੈਸ਼ਨਲ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਦਿਮਾਗੀ ਨਕਸਲ ਟਿੱਪਣੀ 'ਤੇ ਜਨਤਕ ਬਹਿਸ ਲਈ ਫਿਰ ਚੁਣੌਤੀ ਦਿੱਤੀ

ਦਿੱਲੀ ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ : ਅਕਸ਼ਰਧਾਮ ਦਾ ਏਅਰ ਕੁਆਲਿਟੀ ਇੰਡੈਕਸ 840 ਨੂੰ ਪਾਰ ਕਰ ਗਿਆ-ਸਾਹ ਲੈਣ ਵਿੱਚ  ਆ ਰਹੀ ਹੈ ਮੁਸ਼ਕਲ

ਮਜ਼ਦੂਰਾਂ ਤੇ ਲੇਬਰ ਨਾਲ ਦੀਵਾਲੀ ਮਨਾਕੇ ਪੰਮਾ ਨੇ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼; ਤੋਹਫ਼ੇ ਭੇਟ ਕਰਕੇ ਮਿਹਨਤਕਸ਼ ਵਰਗ ਦਾ ਕੀਤਾ ਸਨਮਾਨ

"ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ

ਗੁਰੂ ਘਰ ਦੀ ਮਰਿਆਦਾ ਸਰਵਉੱਚ, ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਸੱਦਾ ਨਾ ਦਿੱਤਾ ਜਾਵੇ: ਇੰਦਰਜੀਤ ਸਿੰਘ ਵਿਕਾਸਪੁਰੀ

ਕਿਰਪਾਨ ਨੂੰ ਅਪਰਾਧਕ ਹਥਿਆਰ ਨਾਲ ਜੋੜਨ ਵਿਰੁੱਧ 250 ਤੋਂ ਵੱਧ ਗੁਰਦੁਆਰੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਲਿਖਣਗੇ ਪੱਤਰ

ਕਤਲ ਦੇ ਹਥਿਆਰ ਨੂੰ ਕਿਰਪਾਨ ਦੱਸਣ ਵਿਰੁੱਧ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਲਾਕਾਤ ਦੀ ਚੁਣੌਤੀ

ਕਰਤਾਰਪੁਰ ਲਾਂਘਾ ਲਗਾਤਾਰ ਬੰਦ ਰਹਿਣ 'ਤੇ ਸਿੱਖ ਸੰਗਤ 'ਚ ਭਾਰੀ ਰੋਸ, ਸਤਨਾਮ ਸਿੰਘ ਗੰਭੀਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਪਰਿਵਾਰਕ ਏਕਤਾ ਦੀ ਪੇਸ਼ ਕੀਤੀ ਅਨੋਖੀ ਮਿਸਾਲ, ਚਾਰ ਪੀੜ੍ਹੀਆਂ ਦੇ 250 ਪਰਿਵਾਰਕ ਮੈਂਬਰਾਂ ਨੂੰ ਇੱਕ ਮੰਚ ’ਤੇ ਲਿਆਏ ਗੁਰਵਿੰਦਰ ਸਿੰਘ ਬਾਵਾ

ਪੰਜਾਬ ਦੇ ਸਰੋਤਾਂ ’ਤੇ ਪ੍ਰਵਾਸੀਆਂ ਦਾ ਵਧਦਾ ਬੋਝ ਚਿੰਤਾਜਨਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਦੀ ਮੰਗ:  ਰਤਿੰਦਰ ਸਿੰਘ ਇੰਦੌਰ